Skip to Main Content

ਸਹਾਇਤਾ ਲੱਭੋ

ਸਾਰੇ ਪਿਛੋਕੜਾਂ ਅਤੇ ਸਭਿਆਚਾਰਾਂ ਦੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਸਾਡੇ ਲਈ ਮਹੱਤਵਪੂਰਣ ਹੈ।

ਹਰ ਸਾਲ ਗੈਂਬਲਰਜ਼ ਹੈਲਪ ਹਜ਼ਾਰਾਂ ਵਿਕਟੋਰੀਆ ਵਾਸੀਆਂ ਨੂੰ ਦਿਨ ਵਿਚ 24 ਘੰਟੇ, ਹਫ਼ਤੇ ਵਿਚ 7 ਦਿਨ ਮੁਫਤ ਅਤੇ ਗੁਪਤ ਸਲਾਹ ਦਿੰਦੀ ਹੈ। ਅਸੀਂ ਜੂਆ ਖੇਡਣ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਦੇ ਨਾਲ ਨਾਲ ਉਨ੍ਹਾਂ ਦੇ ਨੇੜੇ ਦੇ ਲੋਕਾਂ ਦੀ ਸਹਾਇਤਾ ਕਰਦੇ ਹਾਂ ਜੋ ਉਨ੍ਹਾਂ ਦੇ ਜੂਏ ਦੁਆਰਾ ਪ੍ਰਭਾਵਿਤ ਹੁੰਦੇ ਹਨ।

ਸਹਾਇਤਾ ਪ੍ਰਾਪਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ - ਉਹ ਸਹਾਇਤਾ ਚੁਣੋ ਜੋ ਤੁਹਾਡੇ ਲਈ ਢੁੱਕਵੀਂ ਹੋਵੇ। ਵਿਅਕਤੀਗਤ ਸਲਾਹ-ਮਸ਼ਵਰੇ। ਫੋਨ ਉੱਤੇ ਸਹਾਇਤਾ। ਔਨਲਾਈਨ ਗੱਲਬਾਤ। ਅਸੀਂ ਤੁਹਾਡੀ ਭਾਸ਼ਾ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਸਹਾਇਤਾ ਲਈ ਇੱਥੇ ਹਾਜ਼ਰ ਹਾਂ।

ਸਾਡੇ ਵਿੱਤੀ ਸਲਾਹਕਾਰ ਵਿੱਤੀ ਮੁੱਦਿਆਂ ਨੂੰ ਸਮਝਦੇ ਹਨ ਜਿਸਦਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਾਹਮਣਾ ਕਰਨਾ ਪੈਂਦਾ ਹੈ, ਅਤੇ ਸਹਾਇਤਾ ਕਰਨ ਲਈ ਤਿਆਰ ਹਨ। ਤੁਹਾਡੇ ਪੈਸੇ ਦਾ ਪ੍ਰਬੰਧ ਕਰਨ ਦੇ ਕਈ ਤਰੀਕੇ ਹਨ ਜੋ ਤੁਹਾਨੂੰ ਜੂਆ ਖੇਡਣ ਤੋਂ ਰੋਕਣ ਜਾਂ ਘਟਾਉਣ ਵਿਚ ਸਹਾਇਤਾ ਕਰ ਸਕਦੇ ਹਨ। ਆਪਣੇ ਪੈਸੇ ਦਾ ਪ੍ਰਬੰਧ ਕਰਨ ਬਾਰੇ ਹੋਰ ਜਾਣਕਾਰੀ ਪਤਾ ਕਰੋ।

ਜੇ ਤੁਹਾਨੂੰ ਵਾਪਸ ਪਟੜੀ ਤੇ ਲਿਆਉਣ ਲਈ ਥੋੜ੍ਹੀ ਜਿਹੀ ਮਦਦ ਦੀ ਲੋੜ ਹੈ, ਤਾਂ ਤੁਹਾਡੀ ਭਾਸ਼ਾ ਵਿਚ ਸਹਾਇਤਾ ਉਪਲਬਧ ਹੈ।

  • ਪਰਿਵਾਰ ਅਤੇ ਦੋਸਤਾਂ ਲਈ ਸਹਾਇਤਾ - ਜੂਏਬਾਜ਼ੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਦੋਸਤਾਂ, ਜੀਵਨ ਸਾਥੀਆਂ, ਮਾਪਿਆਂ ਅਤੇ ਬੱਚਿਆਂ ਲਈ ਉਪਲਬਧ ਗੁਪਤ ਸਹਾਇਤਾ ਅਤੇ ਮਾਰਗਦਰਸ਼ਨ ਬਾਰੇ ਜਾਣੋ।
  • ਵਿੱਤੀ ਸਲਾਹ - ਜੇਕਰ ਜੂਆ ਤੁਹਾਡੇ ਲਈ ਜਾਂ ਤੁਹਾਡੇ ਅਜ਼ੀਜ਼ਾਂ ਲਈ ਵਿੱਤੀ ਨੁਕਸਾਨ ਜਾਂ ਤਣਾਅ ਪੈਦਾ ਕਰ ਰਿਹਾ ਹੈ, ਤਾਂ ਤੁਹਾਡੀ ਮੱਦਦ ਲਈ ਕਈ ਗੁਪਤ ਸਹਾਇਤਾ ਅਤੇ ਜਾਣਕਾਰੀ ਸੇਵਾਵਾਂ ਉਪਲਬਧ ਹਨ।

ਸਹਾਇਤਾ ਪ੍ਰਾਪਤ ਕਰਨਾ

  • ਗੈਂਬਲਰਜ਼ ਹੈਲਪ ਨੂੰ 1800 858 858 ਉੱਤੇ ਫੋਨ ਕਰੋ
  • ਗੈਂਬਲਰ ਹੈਲਪ ਯੂਥਲਾਈਨ ਨੂੰ 1800 262 376 ਉੱਤੇ ਫੋਨ ਕਰੋ

ਅਨੁਵਾਦਕ ਬੇਨਤੀ ਕਰਨ ਤੇ ਮੁਫਤ ਉਪਲਬਧ ਹਨ।

ਜੇ ਤੁਸੀਂ ਬੋਲੇ ਹੋ ਜਾਂ ਸੁਣਨ ਜਾਂ ਬੋਲਣ ਦੀ ਕਮਜ਼ੋਰੀ ਹੈ ਤਾਂ ਸਾਡੇ ਨਾਲ ਨੈਸ਼ਨਲ ਰੀਲੇਅ ਸਰਵਿਸ ਦੁਆਰਾ ਸੰਪਰਕ ਕਰੋ।

ਔਨਲਾਈਨ ਸਹਾਇਤਾ

ਗੈਂਬਲਰਜ਼ ਹੈਲਪ ਔਨਲਾਈਨ (ਅੰਗਰੇਜ਼ੀ ਵਿੱਚ) ਤੁਹਾਨੂੰ ਜੁੜਨ ਅਤੇ ਵੱਖ-ਵੱਖ ਤਰੀਕਿਆਂ ਨਾਲ ਸਹਾਇਤਾ ਪ੍ਰਾਪਤ ਕਰਵਾਉਂਦਾ ਹੈ, ਜਿਵੇਂ ਕਿ ਲਾਈਵ ਚੈਟ ਅਤੇ ਈਮੇਲ ਰਾਹੀਂ ਸਲਾਹ।

ਜਾਂਚ ਕਰੋ ਕਿ ਤੁਹਾਡਾ ਜੂਆ ਖੇਡਣਾ ਠੀਕ ਹੈ ਜਾਂ ਨਹੀਂ

ਜੇ ਤੁਸੀਂ ਨੁਕਸਾਨ ਮਹਿਸੂਸ ਕਰ ਰਹੇ ਹੋ ਤਾਂ ਇਹ ਪਤਾ ਲਗਾਉਣ ਲਈ ਇਹ ਸਵਾਲ ਜਵਾਬ ਪੂਰੇ ਕਰੋ।

ਆਪਣੇ ਸੱਟੇਬਾਜ਼ੀ ਦੀ ਜਾਂਚ ਕਰੋ

ਆਪਣੇ ਜੂਏ ਨੂੰ ਕਿਵੇਂ ਘਟਾਉਣਾ ਹੈ

ਇਹ ਸਵੈ-ਸਹਾਇਤਾ ਸੁਝਾਵਾਂ ਅਤੇ ਰਣਨੀਤੀਆਂ ਦੀ ਵਰਤੋਂ ਕਰੋ।

ਇਹਨਾਂ ਸੁਝਾਵਾਂ ਦੀ ਪਾਲਣਾ ਕਰੋ

ਜੂਆ ਖੇਡਣ ਤੋਂ ਨੁਕਸਾਨ

ਜੂਆ ਖੇਡਣ ਤੋਂ ਨੁਕਸਾਨ ਸਿਰਫ ਪੈਸਾ ਗੁਆਉਣਾ ਹੀ ਨਹੀਂ ਹੈ। ਜੂਏਬਾਜ਼ੀ ਦੇ ਨੁਕਸਾਨ ਦੇ ਮੁੱਢਲੇ ਅਤੇ ਅਗਲੇਰੇ ਸੰਕੇਤਾਂ ਦੀ ਖੋਜ ਕਰੋ।

ਵਧੇਰੇ ਜਾਣਕਾਰੀ ਪ੍ਰਾਪਤ ਕਰੋ