Skip to Main Content

ਜੂਏ ਦੇ ਪ੍ਰਭਾਵਾਂ ਦੀ ਜਾਂਚ ਸੂਚੀ

ਜੂਆ ਖੇਡਣਾ ਤੁਹਾਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਸ ਨੂੰ ਕਿੰਨਾ ਜਾਂ ਕਿੰਨੀ ਵਾਰ ਕਰਦੇ ਹੋ। ਕੀ ਇਹ ਤੁਹਾਡੇ ਜਾਂ ਕਿਸੇ ਵਿਅਕਤੀ ਲਈ ਸੱਚ ਹੈ ਜਿਸ ਦੀ ਤੁਸੀਂ ਪਰਵਾਹ ਕਰਦੇ ਹੋ? ਇਹ ਜਾਂਚ ਸੂਚੀਆਂ ਇਸ ਪ੍ਰਸ਼ਨ ਦਾ ਉੱਤਰ ਦੇਣ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ।

ਕੀ ਮੇਰਾ ਜੂਆ ਮੈਨੂੰ ਪ੍ਰਭਾਵਤ ਕਰ ਰਿਹਾ ਹੈ?

  • ਜਦੋਂ ਮੈਂ ਜਿੱਤਦਾ ਹਾਂ ਤਾਂ ਜਸ਼ਨ ਮਨਾਉਂਦਾ ਹਾਂ ਪਰ ਜਦੋਂ ਮੈਂ ਹਾਰ ਜਾਂਦਾ ਹਾਂ ਤਾਂ ਚੁੱਪ ਰਹਿੰਦਾ ਹਾਂ
  • ਮੈਂ ਜੂਆ ਖੇਡਣ ਬਾਰੇ ਸੋਚਦਾ ਹਾਂ ਜਦੋਂ ਮੈਂ ਇਹ ਨਹੀਂ ਕਰ ਰਿਹਾ ਹੁੰਦਾ ਹਾਂ
  • ਮੈਂ ਕਈ ਵਾਰ ਜੂਆ ਖੇਡਣ ਤੋਂ ਬਾਅਦ ਦੋਸ਼ੀ ਮਹਿਸੂਸ ਕਰਦਾ ਹਾਂ
  • ਮੈਂ ਹੋਰ ਚੀਜ਼ਾਂ ਕਰਨ ਨੂੰ ਜਾਂ ਖਰੀਦਣ ਨੂੰ ਛੱਡ ਦਿੱਤਾ ਹੈ ਤਾਂ ਜੋ ਮੈਂ ਜੂਆ ਖੇਡ ਸਕਾਂ
  • ਮੈਂ ਇਰਾਦੇ ਤੋਂ ਵੱਧ ਖਰਚ ਕੀਤਾ ਸੀ
  • ਮੈਂ ਪਰਿਵਾਰ ਦੇ ਜੀਆਂ ਜਾਂ ਦੋਸਤਾਂ ਉੱਤੇ ਛੋਟੀਆਂ ਚੀਜ਼ਾਂ ਲਈ ਗੁੱਸੇ ਹੋਇਆ ਸੀ
  • ਮੈਨੂੰ ਕੰਮ ਉੱਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮੁਸ਼ਕਿਲ ਆਈ ਸੀ
  • ਮੈਂ ਕਈ ਵਾਰ ਜੂਆ ਖੇਡਣ ਤੋਂ ਬਾਅਦ ਪਛਤਾਉਂਦਾ ਹਾਂ
  • ਮੈਨੂੰ ਇਸ ਬਾਰੇ ਭੁੱਲਣਾ ਜਾਂ ਸੌਣਾ ਮੁਸ਼ਕਲ ਲੱਗਦਾ ਹੈ
  • ਮੈਂ ਆਮ ਨਾਲੋਂ ਜ਼ਿਆਦਾ ਸ਼ਰਾਬ ਜਾਂ ਸਿਗਰਟ ਪੀ ਰਿਹਾ ਹਾਂ
  • ਇਕ ਰਾਤ ਨੂੰ ਬਾਹਰ ਘੁੰਮਣ ਜਾਣ ਤੇ, ਮੈਂ ਹੋਰ ਗਤੀਵਿਧੀਆਂ ਤੋਂ ਖੁੰਝ ਗਿਆ ਕਿਉਂਕਿ ਮੈਂ ਜੂਆ ਖੇਡਣ ਉੱਤੇ ਜ਼ਿਆਦਾ ਖਰਚ ਕਰ ਦਿੱਤਾ ਸੀ

ਜੇ ਇਹ ਤੁਹਾਡੇ ਲਈ ਸਹੀ ਹਨ, ਤਾਂ ਤੁਸੀਂ ਜੂਏ ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਹੇ ਹੋ। ਹਾਲਾਂਕਿ ਇਸਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੋਈ ਸਮੱਸਿਆ ਹੈ, ਇਸ ਦਾ ਇਹ ਮਤਲਬ ਇਹ ਹੈ ਕਿ ਜਦੋਂ ਤੁਸੀਂ ਤਣਾਅ ਮਹਿਸੂਸ ਕਰਦੇ ਹੋ ਜਾਂ ਉਦਾਸ ਮਹਿਸੂਸ ਕਰਦੇ ਹੋ, ਜੂਆ ਖੇਡਣਾ ਕਾਰਣ ਹੋ ਸਕਦਾ ਹੈ।

ਇਸ ਨੂੰ ਧਿਆਨ ਵਿਚ ਰੱਖਦਿਆਂ, ਤੁਸੀਂ ਜੂਏਬਾਜ਼ੀ ਦੇ ਪ੍ਰਭਾਵਾਂ ਬਾਰੇ ਵਧੇਰੇ ਜਾਗਰੂਕ ਹੋ ਸਕਦੇ ਹੋ ਅਤੇ ਆਪਣੀ ਜੂਆ ਦੀਆਂ ਚੋਣਾਂ ਬਾਰੇ ਵਧੇਰੇ ਚੇਤੰਨ ਹੋ ਸਕਦੇ ਹੋ।

ਪ੍ਰਭਾਵਾਂ ਨੂੰ ਸਮਝੋ

ਮੇਰੇ ਜੂਆ ਖੇਡਣ ਨੂੰ ਬਦਲਣ ਲਈ ਸੁਝਾਅ

ਕੀ ਕੋਈ ਵਿਅਕਤੀ ਜਿਸ ਦੀ ਮੈਂ ਪਰਵਾਹ ਕਰਦਾ ਹਾਂ, ਆਪਣੇ ਜੂਏ ਦੁਆਰਾ ਪ੍ਰਭਾਵਿਤ ਹੋ ਰਿਹਾ ਹੈ?

  • ਉਹ ਸਿਰਫ ਉਨ੍ਹਾਂ ਦੀਆਂ ਜਿੱਤਾਂ ਦੀ ਗੱਲ ਕਰਦੇ ਹਨ
  • ਉਨ੍ਹਾਂ ਨੇ ਬਿੱਲ ਦਾ ਭੁਗਤਾਨ ਕਰਨ ਜਾਂ ਯੋਜਨਾਬੱਧ ਖਰੀਦਾਰੀ ਕਰਨ ਬਾਰੇ ਅਜੀਬ ਢੰਗ ਨਾਲ ਕੰਮ ਕੀਤਾ
  • ਉਹ ਬਦਮਿਜ਼ਾਜ਼, ਚਿੜਚਿੜੇ ਜਾਂ ਗੁੱਸੇ ਵਿੱਚ ਹੁੰਦੇ ਹਨ
  • ਉਹ ਆਪਣੇ ਜੂਏ ਬਾਰੇ ਪ੍ਰਸ਼ਨਾਂ ਦੇ ਜਵਾਬ ਦੇਣ ਤੋਂ ਪਰਹੇਜ਼ ਕਰਦੇ ਹਨ
  • ਉਨ੍ਹਾਂ ਨੇ ਨੇਮ ਦੀਆਂ ਗਤੀਵਿਧੀਆਂ ਨੂੰ ਛੱਡ ਦਿੱਤਾ ਹੈ
  • ਉਹ ਬਿਨਾਂ ਕਿਸੇ ਸਪੱਸ਼ਟ ਕਾਰਨ ਤੋਂ, ਥੱਕੇ ਹੋਏ ਜਾਂ ਧਿਆਨ ਤੋਂ ਭਟਕੇ ਹੋਏ ਨਜ਼ਰ ਆਉਂਦੇ ਹਨ
  • ਉਹ ਆਮ ਨਾਲੋਂ ਜ਼ਿਆਦਾ ਸ਼ਰਾਬ ਜਾਂ ਸਿਗਰਟ ਪੀ ਰਹੇ ਹਨ

ਜੇ ਇਨ੍ਹਾਂ ਵਿੱਚੋਂ ਇੱਕ ਵੀ ਵਿਵਹਾਰ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਲਈ ਸਹੀ ਹੈ, ਤਾਂ ਉਹ ਸ਼ਾਇਦ ਉਹ ਜੂਏ ਦੇ ਪ੍ਰਭਾਵ ਨੂੰ ਮਹਿਸੂਸ ਕਰ ਰਹੇ ਹੋਣ। ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਜਦੋਂ ਉਹ ਤਣਾਅ ਮਹਿਸੂਸ ਕਰਦੇ ਹਨ ਜਾਂ ਉਦਾਸ ਹੁੰਦੇ ਹਨ ਤਾਂ ਜੂਆ ਖੇਡਣਾ ਕਾਰਣ ਹੋ ਸਕਦਾ ਹੈ।

ਪ੍ਰਭਾਵਾਂ ਨੂੰ ਸਮਝੋ

ਕਿਸੇ ਦੀ ਸਹਾਇਤਾ ਕਰੋ