ਪਰਿਵਾਰ ਅਤੇ ਦੋਸਤ
ਇਹ ਸਿਰਫ ਜੂਏਬਾਜ਼ ਹੀ ਨਹੀਂ ਹਨ ਜਿੰਨ੍ਹਾਂ ਨੂੰ ਸਹਾਇਤਾ ਦੀ ਜ਼ਰੂਰਤ ਹੈ; ਇਹ ਉਨ੍ਹਾਂ ਦੇ ਆਸਪਾਸ ਵਾਲਿਆਂ ਲਈ ਵੀ ਹੈ। ਜੇ ਤੁਹਾਡੇ ਨੇੜੇ ਦਾ ਕੋਈ ਵਿਅਕਤੀ ਜੂਆ ਖੇਡਣ ਤੋਂ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ, ਤਾਂ ਅਸੀਂ ਮੁਫਤ ਜਾਣਕਾਰੀ, ਸਲਾਹ ਅਤੇ ਸਹਾਇਤਾ ਨਾਲ ਤੁਹਾਡੀ ਮਦਦ ਕਰ ਸਕਦੇ ਹਾਂ। ਤੁਰੰਤ ਮਦਦ ਲਈ ਗੈਂਬਲਰਜ਼ ਹੈਲਪ ਲਾਈਨ ਨੂੰ ਫੋਨ ਕਰੋ 1800 858 858
ਇੱਕ ਵਿਅਕਤੀ ਦੇ ਜੂਏ ਵਾਲੇ ਵਰਤਾਓ ਦਾ ਉਨ੍ਹਾਂ ਦੇ ਨੇੜੇ ਦੂਸਰੇ ਵਿਅਕਤੀਆਂ ਉੱਤੇ ਸਮਾਜਿਕ, ਸਰੀਰਕ ਅਤੇ ਵਿੱਤੀ ਪ੍ਰਭਾਵ ਪੈ ਸਕਦਾ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਹਰੇਕ ਵਿਅਕਤੀ ਲਈ ਜੋ ਆਪਣੇ ਜੂਏ ਕਾਰਣ ਨੁਕਸਾਨ ਦਾ ਸਾਹਮਣਾ ਕਰਦਾ ਹੈ, ਛੇ ਹੋਰ ਲੋਕ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੁੰਦੇ ਹਨ।
ਭਾਵੇਂ ਇਹ ਤੁਹਾਡਾ ਸਾਥੀ, ਬੱਚਾ, ਮਾਤਾ-ਪਿਤਾ, ਸਹਿਪਾਠੀ ਜਾਂ ਦੋਸਤ ਹੈ, ਜੂਆ ਖੇਡਣ ਵਿੱਚ ਮੁਸ਼ਕਿਲ ਦਾ ਵਿਵਹਾਰ ਅਤੇ ਨਤੀਜੇ ਇੱਕ ਮਹੱਤਵਪੂਰਣ ਪ੍ਰਭਾਵ ਪਾ ਸਕਦੇ ਹਨ।
ਆਪਣੀ ਦੇਖਭਾਲ ਕਰਨਾ
ਸਿਹਤਮੰਦ ਰਹਿਣ ਦੇ ਢੰਗ ਲੱਭੋ ਅਤੇ ਆਪਣੀ ਮਦਦ ਖੁਦ ਕਰੋ, ਇਹ ਉਨ੍ਹਾਂ ਹੀ ਮਹੱਤਵਪੂਰਣ ਹੈ ਜਿੰਨ੍ਹਾਂ ਕਿਸੇ ਦੁਆਰਾ ਜੂਆ ਖੇਡਣ ਦੇ ਵਿੱਚ ਮੁਸ਼ਕਿਲਾਂ ਦਾ ਅਨੁਭਵ ਕਰਨਾ ਹੈ।
ਵਧੇਰੇ ਜਾਣਕਾਰੀ ਪ੍ਰਾਪਤ ਕਰੋਤੁਹਾਡੇ ਵਿੱਤ ਦੀ ਦੇਖਭਾਲ ਕਰਨਾ
ਅਸੀਂ ਭਾਈਵਾਲਾਂ, ਪਰਿਵਾਰ ਅਤੇ ਦੋਸਤਾਂ ਲਈ ਸੁਝਾਵਾਂ ਦੀ ਰੂਪ ਰੇਖਾ ਦਿੰਦੇ ਹਾਂ ਅਤੇ ਪੈਸੇ ਦੇ ਮੁੱਦਿਆਂ ਉੱਤੇ ਕਿਵੇਂ ਪਹੁੰਚਣਾ ਹੈ, ਇਹ ਫੈਸਲਾ ਕਰਦੇ ਸਮੇਂ ਵਿੱਤੀ ਸਲਾਹਕਾਰ ਨਾਲ ਗੱਲ ਕਰਨ ਦੀ ਸਿਫਾਰਸ਼ ਕਰਦੇ ਹਾਂ।
ਵਧੇਰੇ ਜਾਣਕਾਰੀ ਪ੍ਰਾਪਤ ਕਰੋਆਪਣੇ ਬੱਚਿਆਂ ਨੂੰ ਲੱਭ ਰਹੇ ਹੋ
ਅਧਿਐਨ ਦਰਸਾਉਂਦੇ ਹਨ ਕਿ ਜੂਆ ਖੇਡਣ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਦੇ ਬੱਚਿਆਂ ਨੂੰ ਬਾਅਦ ਵਿੱਚ ਜ਼ਿੰਦਗੀ ਵਿੱਚ ਜੂਆ ਖੇਡਣ ਦੀਆਂ ਸਮੱਸਿਆਵਾਂ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਵਧੇਰੇ ਜਾਣਕਾਰੀ ਪ੍ਰਾਪਤ ਕਰੋਸਹਾਇਤਾ ਪ੍ਰਾਪਤ ਕਰਨੀ
ਤੁਸੀਂ ਗੈਂਬਲਰਜ਼ ਹੈਲਪ ਨੂੰ 1800 858 858 ਉੱਤੇ ਵੀ ਫੋਨ ਕਰ ਸਕਦੇ ਹੋ ਜਾਂ ਗੈਂਬਲਰ ਹੈਲਪ ਯੂਥਲਾਈਨ ਨੂੰ 1800 262 376 ਉੱਤੇ ਮੁਫਤ, ਗੁਪਤ, ਪੇਸ਼ੇਵਰ ਸਲਾਹ ਅਤੇ ਸਹਾਇਤਾ ਲਈ ਫੋਨ ਕਰ ਸਕਦੇ ਹੋ। ਇਹ ਫੋਨ ਲਾਈਨਾਂ ਦਿਨ ਵਿੱਚ 24 ਘੰਟੇ, ਹਫ਼ਤੇ ਦੇ ਸੱਤ ਦਿਨ ਖੁੱਲੀਆਂ ਰਹਿੰਦੀਆਂ ਹਨ।
ਜੇ ਤੁਸੀਂ ਕਿਸੇ ਸਲਾਹਕਾਰ ਨਾਲ ਔਨਲਾਈਨ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਗੈਂਬਲਿੰਗ ਹੈਪਲ ਔਨਲਾਈਨ ਉੱਤੇ ਜਾਓ। ਇਹ ਸੇਵਾ 24/7 ਲਈ ਵੀ ਉਪਲਬਧ ਹੈ।
ਮਦਦ ਪ੍ਰਾਪਤ ਕਰਨ ਦੇ ਬਹੁਤ ਸਾਰੇ ਤਰੀਕਿਆਂ ਬਾਰੇ ਵਧੇਰੇ ਜਾਣਕਾਰੀ ਲਓ, ਇਸ ਵਿੱਚ ਨੌਜਵਾਨ ਲੋਕਾਂ (ਅੰਗਰੇਜ਼ੀ ਵਿਚ) ਲਈ ਸਹਾਇਤਾ ਵੀ ਸ਼ਾਮਲ ਹੈ।
* 2015 ਦੇ ਗੈਂਬਲਰਜ਼ ਹੈਲਪ ਗਾਹਕਾਂ ਦੇ ਨਤੀਜਿਆਂ ਦੇ ਸਰਵੇਖਣ ਦੇ ਅਧਾਰ ਤੇ। ਤਿੰਨ ਮਹੀਨਿਆਂ ਤਕ ਚੱਲਣ ਵਾਲੇ ਸਰਵੇਖਣ ਵਿਚ, ਸਰਵੇਖਣ ਵਿੱਚਲੇ ਗਾਹਕਾਂ ਵਿਚੋਂ 91% ਨੇ ਸੰਕੇਤ ਦਿੱਤਾ ਕਿ ਉਹ ਦੂਜਿਆਂ ਨੂੰ ਇਸ ਸੇਵਾ ਦੀ ਸਿਫਾਰਸ਼ ਕਰਨਗੇ।