Skip to Main Content

ਇਸ ਬਾਰੇ ਗੱਲ ਕਰਨ ਦਾ ਫੈਸਲਾ ਕਰਨਾ

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਿਸੇ ਨਜ਼ਦੀਕੀ ਨੂੰ ਜੂਏ ਦੀ ਸਮੱਸਿਆ ਹੈ, ਤਾਂ ਉਨ੍ਹਾਂ ਦੀ ਮਦਦ ਲਈ ਪਹਿਲਾ ਕਦਮ ਚੁੱਕਣਾ ਮੁਸ਼ਕਿਲ ਹੋ ਸਕਦਾ ਹੈ। ਉਹ ਸ਼ਰਮਿੰਦਾ ਮਹਿਸੂਸ ਕਰ ਸਕਦੇ ਹਨ, ਜਾਂ ਉਹ ਅਸਲ ਵਿੱਚ ਆਪਣੇ ਜੂਏ ਨੂੰ ਨਿਯੰਤਰਣ ਵਿੱਚ ਮਹਿਸੂਸ ਕਰ ਸਕਦੇ ਹਨ ਅਤੇ ਸੋਚਦੇ ਹਨ ਕਿ ਉਨ੍ਹਾਂ ਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ।

ਕੀ ਤੁਹਾਨੂੰ ਕੁਝ ਕਹਿਣਾ ਚਾਹੀਦਾ ਹੈ?

ਜੂਆ ਖੇਡਣ ਦੀਆਂ ਸਮੱਸਿਆਵਾਂ ਵਾਲੇ ਲੋਕ ਅਕਸਰ ਨਹੀਂ ਜਾਣਦੇ ਹੁੰਦੇ ਕਿ ਉਹ ਦੂਜਿਆਂ ਨੂੰ ਪ੍ਰਭਾਵਤ ਕਰ ਰਹੇ ਹਨ। ਇੱਕ ਵਾਰ ਜਦੋਂ ਉਹ ਸਮਝ ਜਾਂਦੇ ਹਨ ਕਿ ਉਨ੍ਹਾਂ ਦਾ ਜੂਆ ਆਪਣੇ ਨੇੜੇ ਦੇ ਲੋਕਾਂ ਨੂੰ ਕਿੰਨਾ ਦੁੱਖ ਪਹੁੰਚਾ ਰਿਹਾ ਹੈ, ਬਹੁਤ ਸਾਰੇ ਸਹਾਇਤਾ ਪ੍ਰਾਪਤ ਕਰਨ ਲਈ ਆਪਣੇ ਪਹਿਲੇ ਕਦਮ ਚੁੱਕ ਲੈਂਦੇ ਹਨ।

ਕੁਝ ਕਹਿਣ ਦਾ ਫੈਸਲਾ ਕਰਨਾ ਸੌਖਾ ਕੰਮ ਨਹੀਂ ਹੈ, ਅਤੇ ਇਹ ਤੁਹਾਡੇ ਰਿਸ਼ਤੇ ਦੀ ਕਿਸਮ ਦੇ ਹਿਸਾਬ ਨਾਲ ਗੁੰਝਲਦਾਰ ਹੋ ਸਕਦਾ ਹੈ। ਉਦਾਹਰਣ ਵਜੋਂ, ਤੁਸੀਂ ਕਿਸੇ ਦੋਸਤ ਦੇ ਜੂਏ ਬਾਰੇ ਚਿੰਤਤ ਹੋ ਸਕਦੇ ਹੋ, ਅਤੇ ਇਹ ਨਹੀਂ ਜਾਣਦੇ ਹੋਵੋਗੇ ਕਿ ਉਨ੍ਹਾਂ ਦਾ ਸਾਥੀ ਜਾਂ ਪਰਿਵਾਰ ਇਸ ਬਾਰੇ ਜਾਣਦਾ ਹੈ ਜਾਂ ਨਹੀਂ। ਤੁਸੀਂ ਸੋਚ ਸਕਦੇ ਹੋ ਕਿ ਕੀ ਤੁਹਾਡੇ ਦੁਆਰਾ ਕੁਝ ਕਹਿਣਾ ਬਣਦਾ ਹੈ।

ਹਾਲਾਂਕਿ ਇਹ ਮੁਸ਼ਕਲ ਹੈ, ਜੇ ਤੁਸੀਂ ਚਿੰਤਤ ਹੋ ਕਿ ਤੁਹਾਡੇ ਕਿਸੇ ਨਜ਼ਦੀਕੀ ਨੂੰ ਜੂਆ ਖੇਡਣ ਦੀ ਸਮੱਸਿਆ ਹੈ, ਤਾਂ ਉਨ੍ਹਾਂ ਨੂੰ ਕੁਝ ਦੇਰ ਨਾਲ ਕਹਿਣ ਦੀ ਬਜਾਏ ਜਲਦੀ ਕਹਿਣਾ ਚੰਗਾ ਰਹੇਗਾ।

ਗੱਲਬਾਤ ਕਰਨ ਦਾ ਸਭ ਤੋਂ ਵਧੀਆ ਢੰਗ ਲੱਭਣ ਵਾਸਤੇ ਹਿਸਾਬ ਲਾਉਣ ਵਿਚ ਸਹਾਇਤਾ ਲਈ ਤੁਸੀਂ:

ਗੱਲਬਾਤ ਕਰਨੀ

ਜੇ ਕਿਸੇ ਨੂੰ ਜੂਏ ਦੀ ਸਮੱਸਿਆ ਹੈ ਤਾਂ ਇਹ ਪਤਾ ਲਗਾਉਣ ਦਾ ਸਭ ਤੋਂ ਉੱਤਮ ਤਰੀਕਾ ਹੈ ਕਿ ਉਸ ਨੂੰ ਪੁੱਛੋ। ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਅਜਿਹਾ ਸਮਾਂ ਚੁਣਦੇ ਹੋ ਜਦੋਂ ਤੁਸੀਂ ਇਕੱਲੇ ਨਾਲ ਗੱਲ ਕਰ ਸਕਦੇ ਹੋ ਅਤੇ ਤੁਸੀਂ ਦੋਵੇਂ ਸ਼ਾਂਤ ਹੋ।

  • ਉਨ੍ਹਾਂ ਨੂੰ ਦੱਸੋ ਕਿ ਤੁਸੀਂ ਇਸ ਲਈ ਪੁੱਛ ਰਹੇ ਹੋ ਕਿਉਂਕਿ ਤੁਸੀਂ ਉਨ੍ਹਾਂ ਦੀ ਪਰਵਾਹ ਕਰਦੇ ਹੋ।
  • ਉਨ੍ਹਾਂ ਨੂੰ ਦੱਸੋ ਕਿ ਉਨ੍ਹਾਂ ਦਾ ਜੂਆ ਖੇਡਣਾ ਤੁਹਾਡੇ ਅਤੇ ਹੋਰਾਂ ਉੱਤੇ ਕੀ ਪ੍ਰਭਾਵ ਪਾਉਂਦਾ ਹੈ - ਉਦਾਹਰਣ ਵਜੋਂ, ਤੁਹਾਡੇ ਬੱਚਿਆਂ ਉਪਰ।
  • ਨਿਰਣਾਇਕ ਨਾ ਬਣੋ ਅਤੇ ਹਮੇਸ਼ਾਂ ਜੂਏ ਉੱਤੇ, ਨਾ ਕਿ ਉਨ੍ਹਾਂ ਉੱਤੇ ਇਕ ਸਮੱਸਿਆ ਵਜੋਂ ਧਿਆਨ ਕੇਂਦਰਿਤ ਕਰੋ।
  • 'ਤੁਸੀਂ' ਵਾਲੇ ਬਿਆਨਾਂ ਤੋਂ ਪਰਹੇਜ਼ ਕਰੋ, ਜਿਵੇਂ 'ਤੁਹਾਨੂੰ ਕਰਨਾ ਚਾਹੀਦਾ ਹੈ' ਜਾਂ 'ਤੁਹਾਨੂੰ ਹੋਣਾ ਚਾਹੀਦਾ ਹੈ'। ਇਹ ਇਸ ਤਰ੍ਹਾਂ ਲੱਗ ਸਕਦਾ ਹੈ ਕਿ ਜਿਵੇਂ ਤੁਸੀਂ ਉਨ੍ਹਾਂ ਨੂੰ ਦੋਸ਼ੀ ਠਹਿਰਾ ਰਹੇ ਹੋ।

ਜੂਆ ਖੇਡਣਾ ਪਰਿਵਾਰ ਅਤੇ ਰਿਸ਼ਤਿਆਂ ਉੱਤੇ ਬਹੁਤ ਵੱਡਾ ਤਣਾਅ ਹੋ ਸਕਦਾ ਹੈ, ਇਸ ਲਈ ਕਿ ਇਹ ਬਹੁਤ ਜ਼ਿਆਦਾ ਮਾਮਲਿਆਂ ਵਿੱਚ ਇਹ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਹੈ। ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਖੁਦ ਸੁਰੱਖਿਅਤ ਹੋ ਜਦੋਂ ਤੁਸੀਂ ਉਸ ਵਿਅਕਤੀ ਨਾਲ ਜੂਏ ਦੇ ਬਾਰੇ ਗੱਲ ਕਰਨ ਜਾ ਰਹੇ ਹੋ, ਜਿਸਦੀ ਤੁਸੀਂ ਚਿੰਤਾ ਕਰਦੇ ਹੋ।

ਸਮਝਾਓ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ

ਸਮਝਾਓ ਕਿ ਤੁਸੀਂ ਕੀ ਦੇਖਿਆ ਹੈ, ਇਹ ਤੁਹਾਡੀ ਚਿੰਤਾ ਕਿਉਂ ਹੈ ਅਤੇ ਇਹ ਤੁਹਾਨੂੰ ਕਿਵੇਂ ਮਹਿਸੂਸ ਕਰਾਉਂਦਾ ਹੈ। ਉਦਾਹਰਣ ਲਈ, ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਨੇ:

  • ਉਹ ਗਤੀਵਿਧੀਆਂ ਕਰਨਾ ਬੰਦ ਕਰ ਦਿੱਤਾ ਹੈ ਜਿਸਦਾ ਉਹ ਅਨੰਦ ਲੈਂਦੇ ਸਨ
  • ਦੂਜੇ ਲੋਕਾਂ ਨਾਲ ਪੈਸਿਆਂ ਦੀ ਪਰੇਸ਼ਾਨੀ ਹੈ
  • ਸਿਹਤ ਜਾਂ ਤਣਾਅ ਸੰਬੰਧੀ ਵਧੇਰੇ ਸਮੱਸਿਆਵਾਂ ਹਨ
  • ਹਮੇਸ਼ਾ ਪੈਸੇ ਦੀ ਘਾਟ ਹੁੰਦੀ ਹੈ।

ਉਹ ਕੀ ਕਹਿਣਾ ਚਾਹੁੰਦੇ ਹਨ, ਨੂੰ ਸੁਣੋ

ਇਹ ਸੁਣਨਾ ਬਹੁਤ ਮਹੱਤਵਪੂਰਣ ਹੈ ਕਿ ਜੂਏ ਦੀ ਸਮੱਸਿਆ ਵਾਲੇ ਵਿਅਕਤੀ ਦਾ ਕੀ ਕਹਿਣਾ ਹੈ।

ਉਹ ਬਹੁਤ ਥੋੜ੍ਹਾ ਕਹਿ ਸਕਦੇ ਹਨ ਜਾਂ ਕਿਸੇ ਮੁਸ਼ਕਿਲ ਤੋਂ ਇਨਕਾਰ ਕਰ ਸਕਦੇ ਹਨ ਕਿਉਂਕਿ ਉਹ ਗੱਲਬਾਤ ਕਰਨ ਲਈ ਤਿਆਰ ਨਹੀਂ ਹਨ। ਉਹ ਨਾਰਾਜ਼ ਹੋ ਸਕਦੇ ਹਨ ਅਤੇ ਤੁਹਾਨੂੰ ਆਪਣੇ ਖੁਦ ਦੇ ਕੰਮ ਵੱਲ ਧਿਆਨ ਦੇਣ ਲਈ ਕਹਿ ਸਕਦੇ ਹਨ। ਜੇ ਉਹ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਜਾਂ ਗੁੱਸਾ ਆਉਂਦਾ ਹੈ, ਤੁਸੀਂ ਇਹ ਕਰ ਸਕਦੇ ਹੋ:

  • ਉਨ੍ਹਾਂ ਨੂੰ ਘੱਟੋ ਘੱਟ ਉਨ੍ਹਾਂ ਦੇ ਜੂਆ ਖੇਡਣ ਬਾਰੇ ਸੋਚਣ ਲਈ ਕਹੋ
  • ਇਸ ਚੀਜ਼ ਦਾ ਹਿਸਾਬ ਲਾਉਣ ਲਈ ਕਿ ਜੇ ਉਹਨਾਂ ਦਾ ਜੂਆ ਇੱਕ ਸਮੱਸਿਆ ਹੈ ਤਾਂ ਉਹਨਾਂ ਨੂੰ ਟੈਸਟ ਲੈਣ ਲਈ ਪੁੱਛੋ
  • ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿਓ ਕਿ ਸਹਾਇਤਾ ਕਿੱਥੋਂ ਪ੍ਰਾਪਤ ਕੀਤੀ ਜਾਏ - ਜਦੋਂ ਉਹ ਸ਼ਾਂਤ ਹੁੰਦੇ ਹਨ ਤਾਂ ਸ਼ਾਇਦ ਉਹ ਮਗਰ ਲੱਗ ਜਾਣ
  • ਥੋੜ੍ਹੇ ਸਮੇਂ ਦਾ ਵਕਫਾ ਲਓ ਅਤੇ ਗੱਲ ਕਰਨ ਲਈ ਕਿਸੇ ਹੋਰ ਸਮੇਂ ਵਾਸਤੇ ਸਹਿਮਤ ਹੋਵੋ।

ਅਕਸਰ ਲੋਕ ਆਖਰਕਾਰ ਆਪਣੇ ਜੂਏ ਬਾਰੇ ਗੱਲ ਕਰਕੇ ਰਾਹਤ ਮਹਿਸੂਸ ਕਰਦੇ ਹਨ। ਇੱਕ ਇਮਾਨਦਾਰ, ਗੈਰ-ਟਕਰਾਅ ਵਾਲੇ ਵਿਚਾਰ-ਵਟਾਂਦਰੇ ਉਹੀ ਹੋ ਸਕਦੇ ਹਨ ਕਿ ਉਨ੍ਹਾਂ ਨੂੰ ਮੁੜ ਬਹਾਲੀ ਦੇ ਰਾਹ ਤੇ ਜਾਣ ਲਈ ਕੀ ਕਰਨ ਦੀ ਜ਼ਰੂਰਤ ਹੈ।