Skip to Main Content

ਤੁਹਾਡੇ ਵਿੱਤ ਦੀ ਦੇਖਭਾਲ ਕਰਨਾ

ਪੈਸਾ ਬਹੁਤ ਸਾਰੇ ਲੋਕਾਂ ਲਈ ਇੱਕ ਸੰਵੇਦਨਸ਼ੀਲ ਵਿਸ਼ਾ ਹੋ ਸਕਦਾ ਹੈ, ਅਤੇ ਇਹ ਹੋਰ ਜਿਆਦਾ ਸੰਵੇਦਨਸ਼ੀਲ ਹੋ ਸਕਦਾ ਹੈ ਜਦੋਂ ਜੂਏ ਦੀ ਸਮੱਸਿਆ ਮੌਜੂਦ ਹੋਵੇ।

ਜੇ ਤੁਹਾਡੇ ਕਿਸੇ ਨਜ਼ਦੀਕੀ ਨੂੰ ਜੂਆ ਖੇਡਣ ਦੀ ਸਮੱਸਿਆ ਹੈ, ਤਾਂ ਤੁਹਾਨੂੰ ਆਪਣੇ ਵਿੱਤ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ਹੋ ਸਕਦੀ ਹੈ।

ਭਾਈਵਾਲਾਂ, ਪਰਿਵਾਰ ਅਤੇ ਦੋਸਤਾਂ ਲਈ ਇਹ ਸੁਝਾਅ ਕੁਝ ਲੋਕਾਂ ਅਤੇ ਉਨ੍ਹਾਂ ਦੇ ਹਾਲਾਤਾਂ ਦੇ ਢੁੱਕਵੇਂ ਹੋਣਗੇ, ਪਰ ਦੂਜਿਆਂ ਲਈ ਨਹੀਂ। ਪੈਸੇ ਦੇ ਮੁੱਦਿਆਂ ਉੱਤੇ ਕਿਵੇਂ ਪਹੁੰਚਣਾ ਹੈ ਇਹ ਫੈਸਲਾ ਕਰਦੇ ਸਮੇਂ ਵਿੱਤੀ ਸਲਾਹਕਾਰ ਨਾਲ ਗੱਲ ਕਰਨਾ ਚੰਗਾ ਵਿਚਾਰ ਹੈ।

ਆਪਣੇ ਵਿੱਤ ਦੀ ਰੱਖਿਆ ਕਰਨੀ - ਸਾਥੀ

ਜੂਆ ਖੇਡਣ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਦੇ ਸਹਿਭਾਗੀ ਕਈ ਵਾਰ ਵਿੱਤੀ ਤਣਾਅ ਦਾ ਸਾਹਮਣਾ ਕਰ ਸਕਦੇ ਹਨ। ਤੁਹਾਨੂੰ ਖਰਚਿਆਂ ਵਿੱਚ ਕਟੌਤੀ ਕਰਨ ਜਾਂ ਕੰਮ ਦੇ ਘੰਟੇ ਵਧਾਉਣ ਦੀ ਜ਼ਰੂਰਤ ਹੋ ਸਕਦੀ ਹੈ।

ਤੁਹਾਨੂੰ ਆਪਣੇ ਪਰਿਵਾਰ ਦੇ ਵਿੱਤ ਦੀ ਦੇਖਭਾਲ ਕਰਨ ਅਤੇ ਆਪਣੇ ਸਾਥੀ ਦੀ ਪੈਸੇ ਤਕ ਪਹੁੰਚ ਨੂੰ ਨਿਯੰਤਰਿਤ ਕਰਨ ਦੀ ਭੂਮਿਕਾ ਵੀ ਨਿਭਾਉਣੀ ਪੈ ਸਕਦੀ ਹੈ।

ਕਿਸੇ ਵਿੱਤੀ ਸਲਾਹਕਾਰ ਦੇ ਨਾਲ, ਤੁਸੀਂ ਵਿਚਾਰ ਕਰ ਸਕਦੇ ਹੋ:

 • ਇੱਕ ਪਰਿਵਾਰਕ ਬਜਟ ਬਣਾਉਣਾ - ਇਸ ਨੂੰ ਪ੍ਰਾਪਤ ਕਰਨ ਯੋਗ ਬਣਾਉਣ ਦੀ ਕੋਸ਼ਿਸ਼ ਕਰੋ, ਖ਼ਾਸ ਕਰ ਜਦੋਂ ਕਰਜ਼ੇ ਮੋੜਨ ਦਾ ਟੀਚਾ ਹੈ, ਇਸ ਨਾਲ ਜੂਏ ਦੀ ਸਮੱਸਿਆ ਵਾਲਾ ਵਿਅਕਤੀ ਵਧੇਰੇ ਜੂਆ ਖੇਡਣ ਦੀ ਜ਼ਰੂਰਤ ਮਹਿਸੂਸ ਨਹੀਂ ਕਰਦਾ
 • ਸਾਰੇ ਪਰਿਵਾਰਕ ਖਰਚਿਆਂ ਦਾ ਧਿਆਨ ਨਾਲ ਹਿਸਾਬ ਰੱਖਣਾ
 • ਪਰਿਵਾਰਕ ਵਿੱਤ ਦਾ ਪ੍ਰਬੰਧ ਕਰਨਾ ਜਦ ਤਕ ਕਿ ਜੂਆ ਨਿਯੰਤਰਣ ਵਿੱਚ ਨਹੀਂ ਆਉਂਦਾ
 • ਇਸ ਗੱਲ 'ਤੇ ਸਹਿਮਤ ਹੋਣਾ ਕਿ ਤੁਹਾਡੇ ਸਾਥੀ ਕੋਲ ਕਿੰਨੀ ਨਕਦ ਜਾਂ ਕ੍ਰੈਡਿਟ ਹੋ ਸਕਦੀ ਹੈ, ਤਾਂ ਜੋ ਉਹ ਜੂਆ ਖੇਡਣ ਲਈ ਪ੍ਰੇਰਤ ਨਾ ਹੋਵੇ
 • ਵੱਖਰੇ ਬੈਂਕ ਖਾਤੇ ਖੋਲ੍ਹਣੇ ਜਾਂ ਉਹ ਖਾਤੇ ਸਥਾਪਿਤ ਕਰਨੇ ਜਿਨ੍ਹਾਂ ਵਿੱਚੋਂ ਰਕਮ ਕਢਵਾਉਣ ਲਈ ਦੋ ਦਸਤਖਤਾਂ ਦੀ ਲੋੜ ਹੁੰਦੀ ਹੈ
 • ਕੀਮਤੀ ਚੀਜ਼ਾਂ ਨੂੰ ਸੁਰੱਖਿਆ ਡੱਬੇ ਵਿੱਚ ਰੱਖਣਾ
 • ਇਹ ਸੁਨਿਸ਼ਚਿਤ ਕਰਨ ਲਈ ਬੈਂਕ ਨਾਲ ਗੱਲ ਕਰਨਾ ਤੁਹਾਡੇ ਘਰ ਨੂੰ ਦੋਬਾਰਾ ਮੌਰਗੇਜ਼ ਨਹੀਂ ਕੀਤਾ ਜਾ ਸਕਦਾ
 • ਸਾਂਝੇ ਕਰੈਡਿਟ ਕਾਰਡਾਂ ਤੋਂ ਆਪਣਾ ਨਾਮ ਹਟਾਉਣਾ
 • ਬੈਂਕ ਖਾਤਿਆਂ ਉੱਤੇ ਕਿਸੇ ਵੀ ਓਵਰ ਡਰਾਫਟ ਨੂੰ ਰੱਦ ਕਰਨਾ
 • ਕਾਨੂੰਨੀ ਸਲਾਹ ਪ੍ਰਾਪਤ ਕਰਨਾ ਤਾਂ ਕਿ ਤੁਹਾਨੂੰ ਆਪਣੇ ਅਧਿਕਾਰ ਪਤਾ ਲੱਗਣ, ਜੇ ਅਤੇ ਜਦੋਂ ਇਹਨਾਂ ਦੀ ਜ਼ਰੂਰਤ ਹੋਈ।

ਤੁਹਾਡੇ ਵਿੱਤ ਦੀ ਰੱਖਿਆ - ਪਰਿਵਾਰ ਅਤੇ ਦੋਸਤ

ਜੇ ਤੁਸੀਂ ਕਿਸੇ ਜੂਏ ਦੀ ਸਮੱਸਿਆ ਨਾਲ ਜੁੜੇ ਕਿਸੇ ਵਿਅਕਤੀ ਦੇ ਪਰਿਵਾਰ ਦੇ ਜੀਅ ਜਾਂ ਦੋਸਤ ਹੋ, ਤਾਂ ਤੁਸੀਂ ਇਸ ਉੱਤੇ ਵਿਚਾਰ ਕਰਨਾ ਸੋਚ ਸਕਦੇ ਹੋ:

 • ਵਿੱਤੀ ਮਦਦ ਕਰਨ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਆਪਣੇ ਖੁਦ ਦੇ ਵਿੱਤ ਬਾਰੇ ਸਾਵਧਾਨੀ ਨਾਲ ਸੋਚਣਾ
 • ਬਿੱਲਾਂ ਲਈ ਉਧਾਰ ਦੇਣ ਦੀ ਬਜਾਏ ਆਪਣੇ ਆਪ ਬਿੱਲਾਂ ਦਾ ਭੁਗਤਾਨ ਕਰਨਾ
 • ਤੁਸੀਂ ਆਪਣੇ ਪਿੰਨ ਨੰਬਰ ਸਾਂਝੇ ਨਹੀਂ ਕਰ ਰਹੇ
 • ਆਪਣੀਆਂ ਕੀਮਤੀ ਚੀਜ਼ਾਂ ਅਤੇ ਨਕਦੀ ਨੂੰ ਨਜ਼ਰ ਤੋਂ ਦੂਰ ਰੱਖਣਾ
 • ਦੂਜੇ ਪਰਿਵਾਰ, ਦੋਸਤਾਂ ਅਤੇ ਸਹਿਕਰਮੀਆਂ ਨੂੰ ਚੇਤਾਵਨੀ ਦੇਣਾ ਕਿ ਉਹ ਵਿਅਕਤੀ ਨੂੰ ਪੈਸੇ ਉਧਾਰ ਨਾ ਦੇਣ
 • ਭਵਿੱਖ ਦੀ ਵਿਰਾਸਤ ਨੂੰ ਇਹ ਯਕੀਨੀ ਬਨਾਉਣ ਲਈ ਆਪਣੀ ਵਸੀਹਤ ਨੂੰ ਬਦਲਣਾ ਕਿ ਜੂਆ ਖੇਡਣਾ ਇਸ ਨੂੰ ਨਹੀਂ ਗੁਆਏਗਾ।

ਠੀਕ ਹੋਣ ਸਮੇਂ ਦੇ ਦੌਰਾਨ, ਜੂਏ ਦੀ ਸਮੱਸਿਆ ਨਾਲ ਗ੍ਰਸਤ ਵਿਅਕਤੀ ਆਪਣੇ ਕਿਸੇ ਪਰਿਵਾਰ ਦੇ ਜੀਅ ਜਾਂ ਦੋਸਤ ਨੂੰ ਥੋੜ੍ਹੇ ਸਮੇਂ ਲਈ ਆਪਣੇ ਪੈਸੇ ਉੱਤੇ ਨਿਯੰਤਰਣ ਕਰਨ ਲਈ ਮੁਖਤਿਆਰਨਾਮਾ ਦੇਣ ਦਾ ਫੈਸਲਾ ਕਰ ਸਕਦਾ ਹੈ।