Skip to Main Content

ਆਪਣੀ ਦੇਖਭਾਲ ਕਰਨਾ

ਜਦੋਂ ਤੁਹਾਡੇ ਕਿਸੇ ਨਜ਼ਦੀਕੀ ਨੂੰ ਜੂਆ ਖੇਡਣ ਦੀ ਸਮੱਸਿਆ ਹੁੰਦੀ ਹੈ, ਤਾਂ ਇਹ ਤੁਹਾਡੀ ਜ਼ਿੰਦਗੀ ਨੂੰ ਸੰਤੁਲਿਨ ਤੋਂ ਬਾਹਰ ਸੁੱਟ ਸਕਦਾ ਹੈ।

ਜੂਆ ਖੇਡਣ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਦੇ ਪਰਿਵਾਰ ਅਤੇ ਦੋਸਤ ਅਨੁਭਵ ਕਰ ਸਕਦੇ ਹਨ:

  • ਸਿਹਤ ਸੰਬੰਧੀ ਮੁੱਦੇ, ਜਿਸ ਵਿੱਚ ਸਿਰਦਰਦ, ਕਮਰ ਦਰਦ, ਖੂਨ ਦਾ ਉੱਚ ਦਬਾਅ, ਦਮਾ, ਧੜਕਣ ਅਤੇ ਮਾਈਗਰੇਨ ਸ਼ਾਮਲ ਹਨ
  • ਚਿੰਤਾ ਅਤੇ ਉਦਾਸੀ ਦੀਆਂ ਭਾਵਨਾਵਾਂ
  • ਤਣਾਅ ਦੇ ਕਾਰਨ ਖਾਣ ਅਤੇ ਸੌਣ ਦੇ ਢੰਗਾਂ ਵਿਚ ਤਬਦੀਲੀਆਂ
  • ਬਹੁਤ ਜ਼ਿਆਦਾ ਸਿਗਰਟ ਅਤੇ ਸ਼ਰਾਬ ਪੀਣਾ
  • ਵਿੱਤੀ ਚਿੰਤਾਵਾਂ
  • ਜੂਆ ਖੇਡਣ ਵਾਲੇ ਵਿਅਕਤੀ ਵਾਸਤੇ ਵਿਸ਼ਵਾਸਘਾਤ ਅਤੇ ਸਤਿਕਾਰ ਗੁਆਚਣ ਦੀ ਭਾਵਨਾ
  • ਪਰਿਵਾਰਕ ਹਿੰਸਾ।

ਤੰਦਰੁਸਤ ਰਹਿਣਾ ਅਤੇ ਤਣਾਅ ਦਾ ਪ੍ਰਬੰਧ ਕਰਨਾ

ਆਮ ਨਿੱਤਨੇਮ ਦਾ ਪਾਲਣ ਕਰਨਾ ਅਤੇ ਆਪਣੀ ਦੇਖਭਾਲ ਕਰਨੀ ਉਨ੍ਹੀਂ ਹੀ ਮਹੱਤਵਪੂਰਣ ਹੈ ਜਿੰਨਾ ਕਿ ਜੂਏ ਦੀ ਸਮੱਸਿਆ ਨਾਲ ਪੀੜਤ ਵਿਅਕਤੀ ਦੀ ਸਹਾਇਤਾ ਕਰਨੀ। ਆਪਣੀਆਂ ਦੋਸਤੀਆਂ ਬਣਾਈ ਰੱਖੋ, ਆਪਣੀਆਂ ਦਿਲਚਸਪੀਆਂ ਅਤੇ ਸ਼ੌਂਕਾਂ ਨੂੰ ਜਾਰੀ ਰੱਖੋ ਅਤੇ ਉਹ ਕੰਮ ਕਰੋ ਜੋ ਤੁਹਾਨੂੰ ਮਨੋਰੰਜਕ ਲੱਗਦੇ ਹਨ।

ਤੰਦਰੁਸਤ ਰਹਿਣ ਅਤੇ ਤਣਾਅ ਦਾ ਪ੍ਰਬੰਧ ਕਰਨ ਲਈ:

  • ਨਿਯਮਤ, ਸੰਤੁਲਿਤ ਭੋਜਨ ਖਾਓ
  • ਖਾ- ਣੇ ਦੇ ਸਮੇਂ ਨੂੰ ਪਰਿਵਾਰਕ ਜਾਂ ਸਮਾਜਿਕ ਸਮਾਂ ਬਣਾਉਣ ਦੀ ਕੋਸ਼ਿਸ਼ ਕਰੋ
  • ਨਿਯਮਿਤ ਤੌਰ 'ਤੇ ਕਸਰਤ ਕਰੋ, ਯੋਗੇ ਦੀ ਕੋਸ਼ਿਸ਼ ਕਰੋ ਜਾਂ ਅਕਸਰ ਸੈਰ ਕਰੋ
  • ਨਿਯਮਤ ਸਮੇਂ ਤੇ ਸੌਣ ਲਈ ਜਾਓ ਅਤੇ ਨਿਯਮਤ ਸਮੇਂ ਤੇ ਉੱਠੋ
  • ਸ਼ਰਾਬ ਅਤੇ ਨਸ਼ੀੇ ਪਦਾਰਥਾਂ ਤੋਂ ਪਰਹੇਜ਼ ਕਰੋ - ਉਹ ਮਾਮਲੇ ਨੂੰ ਹੋਰ ਵਿਗਾੜ ਸਕਦੇ ਹਨ
  • ਆਪਣੀਆਂ ਰੂਹਾਨੀ ਜਾਂ ਧਾਰਮਿਕ ਲੋੜਾਂ ਲਈ ਸਮਾਂ ਕੱਢੋ
  • ਆਪਣੀਆਂ ਚਿੰਤਾਵਾਂ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ
  • ਆਪਣੇ ਲਈ ਪੇਸ਼ੇਵਰ ਸਹਾਇਤਾ ਪ੍ਰਾਪਤ ਕਰੋ ਅਤੇ ਜੂਏ ਦੀ ਸਮੱਸਿਆ ਵਾਲੇ ਵਿਅਕਤੀ ਨੂੰ ਵੀ ਸਹਾਇਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰੋ।

ਇਸ ਬਾਰੇ ਹੋਰ ਜਾਣਕਾਰੀ ਲਓ:

ਸੰਬੰਧਾਂ ਨੂੰ ਕਾਇਮ ਰੱਖਣਾ ਅਤੇ ਬਹਾਲ ਕਰਨਾ

ਸਮੱਸਿਆ ਵਾਲਾ ਜੂਆ ਰਿਸ਼ਤਿਆਂ ਉੱਤੇ ਭਿਆਨਕ ਦਬਾਅ ਪਾ ਸਕਦਾ ਹੈ। ਜਦੋਂ ਕੋਈ ਤੁਹਾਡੇ ਨਾਲ ਘੱਟ ਸਮਾਂ ਬਿਤਾਉਂਦਾ ਹੈ ਜਾਂ ਆਪਣੇ ਵਾਅਦੇ ਪੂਰੇ ਨਹੀਂ ਕਰਦਾ, ਤਾਂ ਇਹ ਮਹਿਸੂਸ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ।

ਤੁਹਾਡੀਆਂ ਬਹੁਤ ਸਾਰੀਆਂ ਰਲੀਆਂ ਮਿਲੀਆਂ ਭਾਵਨਾਵਾਂ ਹੋ ਸਕਦੀਆਂ ਹਨ। ਉਦਾਹਰਣ ਦੇ ਲਈ, ਤੁਸੀਂ ਕਰਜ਼ੇ ਬਾਰੇ ਨਾਰਾਜ਼ ਹੋ ਸਕਦੇ ਹੋ ਜੋ ਉਨ੍ਹਾਂ ਨੇ ਲਿਆ ਹੈ ਅਤੇ ਡਰ ਹੈ ਕਿ ਉਹ ਜੂਆ ਖੇਡਣਾ ਬੰਦ ਨਹੀਂ ਕਰਨਗੇ, ਫਿਰ ਵੀ ਤੁਸੀਂ ਉਨ੍ਹਾਂ ਦੀ ਸਹਾਇਤਾ ਅਤੇ ਸਹਿਯੋਗ ਕਰਨਾ ਚਾਹੁੰਦੇ ਹੋ।

ਵਿਸ਼ਵਾਸ ਨੂੰ ਦੁਬਾਰਾ ਕਾਇਮ ਕਰਨਾ ਮਹੱਤਵਪੂਰਣ ਹੈ, ਪਰ ਯਾਦ ਰੱਖੋ ਇਹ ਸਮਾਂ ਲੈਂਦਾ ਹੈ। ਤੁਸੀਂ ਕਰ ਸਕਦਾ ਹੋ:

  • ਉਹਨਾਂ ਤਰੀਕਿਆਂ ਦੀ ਭਾਲ ਕਰੋ ਜਿੰਨ੍ਹਾਂ ਰਾਹੀਂ ਤੁਸੀਂ ਅਜੇ ਵੀ ਵਿਅਕਤੀ ਉੱਤੇ ਭਰੋਸਾ ਕਰਦੇ ਹੋ
  • ਵਿਅਕਤੀ ਨੂੰ ਉਨ੍ਹਾਂ ਦੀਆਂ ਜੂਏ ਦੀ ਉਤੇਜਨਾਵਾਂ ਬਾਰੇ ਇਮਾਨਦਾਰ ਹੋਣ ਲਈ ਉਤਸ਼ਾਹਿਤ ਕਰੋ, ਜੋ ਤੁਸੀਂ ਸੁਣਦੇ ਹੋ ਉਸ ਨੂੰ ਸਵੀਕਾਰ ਕਰੋ ਅਤੇ ਇਮਾਨਦਾਰੀ ਦਾ ਇਨਾਮ ਦਿਓ
  • ਪਿਛਲੇ ਦੁੱਖਾਂ ਜਾਂ ਭਵਿੱਖ ਦੀਆਂ ਚਿੰਤਾਵਾਂ ਬਾਰੇ ਖੁੱਲ੍ਹ ਕੇ ਹਫਤੇ ਵਿੱਚ ਇੱਕ ਵਾਰ ਇਕੱਠੇ ਹੋ ਕੇ ਗੱਲ ਕਰੋ
  • ਜੂਆ ਖੇਡਣ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੇ ਬਿਨਾਂ, ਇਕੱਠੇ ਮਸਤੀ ਕਰਨ ਲਈ ਸਮਾਂ ਕੱਢੋ
  • ਇਕੱਠੇ ਸਲਾਹਕਾਰ ਕੋਲ ਜਾਣ ਬਾਰੇ ਵਿਚਾਰ ਕਰੋ।

ਜੇ ਤੁਸੀਂ ਉਮੀਦ ਗੁਆ ਰਹੇ ਹੋ, ਤਾਂ ਪੇਸ਼ੇਵਰ ਮਦਦ ਲੈਣੀ ਮਹੱਤਵਪੂਰਨ ਹੈ।