Get help and support
ਆਪਣੀ ਮਦਦ ਆਪ ਕਰੋ
ਜੇ ਤੁਸੀਂ ਦੇਖਿਆ ਹੈ ਕਿ ਜੂਆ ਖੇਡਣਾ ਤੁਹਾਨੂੰ ਉਹ ਚੀਜ਼ਾਂ ਪ੍ਰਾਪਤ ਕਰਨ ਤੋਂ ਰੋਕ ਰਿਹਾ ਹੈ ਜੋ ਤੁਸੀਂ ਚਾਹੁੰਦੇ ਹੋ, ਤਾਂ ਇਸ ਨਾਲ ਨਜਿੱਠਣ ਦਾ ਸਮਾਂ ਆ ਗਿਆ ਹੈ। ਕਈ ਵਾਰ ਤੁਹਾਨੂੰ ਸਵੈ-ਸਹਾਇਤਾ ਦੇ ਸਾਧਨਾਂ ਅਤੇ ਜੂਆ ਖੇਡਣ ਬਾਰੇ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਕੁਝ ਕਦਮ ਚੁੱਕਣ ਵਿੱਚ ਤੁਹਾਡੀ ਸਹਾਇਤਾ ਕੀਤੀ ਜਾ ਸਕੇ।
ਆਪਣੇ ਤਰੀਕੇ ਨਾਲ ਅਤੇ ਆਪਣੇ ਸਮੇਂ ਵਿਚ, ਆਪਣੇ ਜੂਏ ਉੱਤੇ ਕਾਬੂ ਪਾਉਣ ਲਈ ਇਹਨਾਂ ਸੁਝਾਵਾਂ, ਸਾਧਨਾਂ ਅਤੇ ਪ੍ਰੋਗਰਾਮਾਂ ਦੀ ਵਰਤੋਂ ਕਰੋ।
ਜੂਏ ਲਈ ਸੁਝਾਅ
ਸਵੈ-ਸਹਾਇਤਾ ਦੇ ਸਾਧਨ
ਸਵੈ-ਸਹਾਇਤਾ ਗਾਈਡ
ਇਹ ਦਸਤਾਵੇਜ਼ ਅੰਗ੍ਰੇਜ਼ੀ ਵਿਚ ਹੈ, ਇਹ ਤੁਹਾਨੂੰ ਆਪਣੇ ਢੰਗ ਨਾਲ ਅਤੇ ਇਹ ਤੁਹਾਨੂੰ ਆਪਣੇ ਤਰੀਕੇ ਨਾਲ ਆਪਣੇ ਜੂਏ ਨੂੰ ਕਾਬੂ ਕਰਨ ਅਤੇ ਸਮਝਣ ਵਿੱਚ ਸਹਾਇਤਾ ਕਰਦਾ ਹੈ। ਇਸਦੀ ਵਰਤੋਂ ਕਰਦਿਆਂ ਤੁਸੀਂ ਸਵੈ-ਮੁਲਾਂਕਣ ਕਰ ਸਕਦੇ ਹੋ, ਅਤੇ ਫਿਰ ਟੀਚੇ ਨਿਰਧਾਰਤ ਕਰ ਸਕਦੇ ਹੋ। ਇਸ ਵਿੱਚ ਤੁਹਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਕਾਇਮ ਰੱਖਣ ਵਿੱਚ ਸਹਾਇਤਾ ਲਈ ਅਭਿਆਸ ਸ਼ਾਮਲ ਹਨ।
ਆਪਣੀ ਮਦਦ ਕਰੋ: ਜੂਆ ਖੇਡਣ ਦੀਆਂ ਮੁਸ਼ਕਿਲਾਂ ਉੱਤੇ ਕਾਬੂ ਪਾਉਣ ਲਈ ਇਕ ਸਵੈ-ਸਹਾਇਤਾ ਗਾਈਡ (ਅੰਗਰੇਜ਼ੀ ਵਿੱਚ)
ਜੂਆ ਕੈਲਕੂਲੇਟਰ
ਕੀ ਕਦੇ ਤੁਸੀਂ ਸੋਚਿਆ ਹੈ ਕਿ ਜੂਆ ਖੇਡਣ ਉੱਤੇ ਕਿੰਨਾ ਸਮਾਂ ਅਤੇ ਪੈਸਾ ਖਰਚਦੇ ਹੋ? ਇਹ ਕੈਲਕੂਲੇਟਰ ਤੁਹਾਨੂੰ ਇਸ ਬਾਰੇ ਸੰਖੇਪ ਜਾਣਕਾਰੀ ਦੇਵੇਗਾ ਕਿ ਇੱਕ ਸਾਲ ਵਿੱਚ ਜੂਆ ਤੁਹਾਡੇ ਜੀਵਨ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ।