Skip to Main Content

ਜੂਆ ਖੇਡਣ ਨਾਲ ਨੁਕਸਾਨ ਦੇ ਸੰਕੇਤ

ਇਸ ਤੋਂ ਪਹਿਲਾਂ ਕਿ ਇਹ ਸਮੱਸਿਆ ਲੱਗਦਾ ਹੈ, ਜੂਆ ਨੁਕਸਾਨ ਪਹੁੰਚਾ ਸਕਦਾ ਹੈ।

ਜੂਆ ਖੇਡਣ ਤੋਂ ਨੁਕਸਾਨ ਸਿਰਫ ਪੈਸਾ ਗੁਆਉਣਾ ਹੀ ਨਹੀਂ ਹੈ। ਜੂਆ ਸਵੈਮਾਣ, ਰਿਸ਼ਤੇ, ਸਰੀਰਕ ਅਤੇ ਮਾਨਸਿਕ ਸਿਹਤ, ਕੰਮ ਦੀ ਕਾਰਗੁਜ਼ਾਰੀ ਅਤੇ ਸਮਾਜਕ ਜੀਵਨ ਨੂੰ ਪ੍ਰਭਾਵਤ ਕਰ ਸਕਦਾ ਹੈ। ਇਹ ਨਾ ਕਿ ਸਿਰਫ ਉਸ ਵਿਅਕਤੀ ਨੂੰ ਜੋ ਜੂਆ ਖੇਡਦਾ ਹੈ ਬਲਕਿ ਪਰਿਵਾਰ, ਦੋਸਤਾਂ, ਕੰਮ ਦੀਆਂ ਥਾਵਾਂ ਅਤੇ ਭਾਈਚਾਰਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇੱਥੇ ਜੂਏ ਦੇ ਨੁਕਸਾਨ ਦੇ ਕੁਝ ਸੰਕੇਤ ਹਨ ਜੋ ਤੁਸੀਂ ਦੇਖ ਸਕਦੇ ਹੋ।

ਨੁਕਸਾਨ ਦੇ ਮੁੱਢਲੇ ਲੱਛਣ:

  • ਮਨੋਰੰਜਨ ਅਤੇ ਪਰਿਵਾਰ ਉੱਤੇ ਖਰਚ ਕਰਨ ਲਈ ਘੱਟ ਸਮਾਂ ਜਾਂ ਪੈਸਾ ਹੋਣਾ
  • ਘਟੀਆਂ ਬਚਤਾਂ
  • ਸ਼ਰਾਬ ਦੀ ਖਪਤ ਵਿੱਚ ਵਾਧਾ
  • ਦੋਸ਼ੀ ਜਾਂ ਪਛਤਾਵੇ ਦੀਆਂ ਭਾਵਨਾਵਾਂ

ਨੁਕਸਾਨ ਦੇ ਅਗਲੇਰੇ ਲੱਛਣ:

  • ਰਿਸ਼ਤੇ ਵਿੱਚ ਝਗੜਾ
  • ਕੰਮ ਜਾਂ ਸਿੱਖਿਆ ਵਿੱਚ ਘਟੀ ਹੋਈ ਕਾਰਗੁਜ਼ਾਰੀ
  • ਵਿੱਤੀ ਮੁਸ਼ਕਿਲਾਂ
  • ਗੁੱਸਾ
  • ਸ਼ਰਮ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ

ਜੇ ਜਾਂਚ ਨਾ ਕੀਤੀ ਗਈ ਤਾਂ ਇਹ ਨੁਕਸਾਨ ਵੱਧ ਸਕਦੇ ਹਨ ਜਾਂ ਹੋਰ ਗੰਭੀਰ ਨੁਕਸਾਨਾਂ ਦਾ ਕਾਰਨ ਬਣ ਸਕਦੇ ਹਨ।

ਤੁਸੀਂ ਕਿਵੇਂ ਦੱਸ ਸਕਦੇ ਹੋ ਕਿ ਤੁਹਾਡਾ ਜੂਆ ਤੁਹਾਨੂੰ ਨੁਕਸਾਨ ਪਹੁੰਚਾ ਰਿਹਾ ਹੈ? ਸਵਾਲਾਂ ਦਾ ਜਵਾਬ ਦਿਓ।

ਆਪਣੇ ਜੂਏ ਦਾ ਮੁਲਾਂਕਣ ਕਰਨ ਅਤੇ ਜਾਂਚ ਕਰਨ ਲਈ ਕਿ ਕੀ ਤੁਹਾਨੂੰ ਜੂਆ ਖੇਡਣ ਤੋਂ ਨੁਕਸਾਨ ਹੋ ਰਿਹਾ ਹੈਸਾਡੇ ਗੁਪਤ ਔਨਲਾਈਨ ਸਵਾਲਾਂ ਦੇ ਜਵਾਬ ਦਿਓ।

ਜੇ ਤੁਹਾਨੂੰ ਲਗਦਾ ਹੈ ਕਿ ਜੂਆ ਤੁਹਾਡੀ ਜ਼ਿੰਦਗੀ ਵਿਚ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ, ਤਾਂ ਸ਼ਾਇਦ ਇਹ ਸਮਾਂ ਆ ਗਿਆ ਹੈ ਤੁਸੀਂ ਆਪਣੇ ਜੂਏ ਉੱਤੇ ਮੁੜ ਵਿਚਾਰ ਕਰੋ ਅਤੇ ਕਿਹੜੀ ਸਹਾਇਤਾ ਉਪਲਬਧ ਹੈ ਉਸ ਦੇ ਬਾਰੇ ਪਤਾ ਲਗਾਓ