Skip to Main Content

ਜੂਆ ਖੇਡਣਾ ਅਤੇ ਇਹ ਦਿਮਾਗ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ

ਜਦੋਂ ਸਾਡੀ ਜੂਏ ਵਿੱਚ ਜਿੱਤ ਹੁੰਦੀ ਹੈ, ਤਾਂ ਦਿਮਾਗ ਡੋਪਾਮਾਈਨ ਨਾਂ ਦਾ ਇੱਕ ਚੰਗਾ-ਮਹਿਸੂਸ ਕਰਵਾਉਣ ਵਾਲਾ ਰਸਾਇਣ ਛੱਡਦਾ ਹੈ।

ਪਰ ਜਦੋਂ ਅਸੀਂ ਅਕਸਰ ਜੂਆ ਖੇਡਦੇ ਹਾਂ, ਸਾਡੇ ਦਿਮਾਗ ਨੂੰ ਡੋਪਾਮਾਈਨ ਦੀ ਆਦਤ ਲੱਗ ਜਾਂਦੀ ਹੈ, ਜਿਸ ਨਾਲ ਉਹ ਜਿੱਤ ਦੀ ਭਾਵਨਾ ਨੂੰ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਸਿੱਟੇ ਵਜੋਂ, ਸਾਨੂੰ ਉਸੇ ਪੱਧਰ ਦੇ ਅਨੰਦ ਨੂੰ ਮਹਿਸੂਸ ਕਰਨ ਲਈ ਹੋਰ ਜ਼ਿਆਦਾ ਤੋਂ ਜ਼ਿਆਦਾ ਜੂਆ ਖੇਡਣਾ ਪੈ ਸਕਦਾ ਹੈ।

ਕੁੱਝ ਜੂਏ ਦੇ ਉਤਪਾਦ, ਜਿਵੇਂ ਕਿ ਪੋਕੀਜ਼ ਅਤੇ ਰੌਲੇਟ, ਸਾਨੂੰ ਇਹ ਮਹਿਸੂਸ ਕਰਾਉਂਦੇ ਹਨ ਕਿ ਅਸੀਂ ਜਿੱਤ ਰਹੇ ਹਾਂ, ਭਾਵੇਂ ਅਸੀਂ ਨਾ ਵੀ ਜਿੱਤ ਰਹੀਏ ਹੋਈਏ। ਇਹ ਸਾਨੂੰ ਜਿੱਤ ਹੋਣ ਵਾਲੀ ਭਾਵਨਾ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰਨ ਲਈ ਜੂਆ ਖੇਡਦੇ ਰਹਿਣ ਲਈ ਉਤਸ਼ਾਹਤ ਕਰਦੇ ਹਨ।

ਡਾ. ਜੇਰੇਡ ਕੂਨੀ ਹੋਰਵਥ, ਮੈਲਬੌਰਨ ਯੂਨੀਵਰਸਿਟੀ ਦੇ ਨਿਊਰੋ-ਸਾਇੰਟਿਸਟ ਹਨ। ਉਹ ਇਸ ਸਭ ਅਤੇ ਹੋਰ ਬਹੁਤ ਕੁੱਝ ਬਾਰੇ ਸਮਝਾਉਂਦੇ ਹਨ

ਜੂਆ ਦਿਮਾਗ ਨੂੰ ਕਿਵੇਂ ਬਦਲਦਾ ਹੈ

ਜੂਆ ਦਿਮਾਗ ਨੂੰ ਕਿਵੇਂ ਚਮਕਾ ਦੇ ਸਕਦਾ ਹੈ

ਦਿਮਾਗ ਨਿਰੰਤਰ ਬਦਲਦਾ ਰਹਿੰਦਾ ਹੈ ਜਿਵੇਂ ਅਸੀਂ ਸਿੱਖਦੇ ਹਾਂ, ਸੰਬੰਧ ਨਿਰਮਾਣ ਕਰਦੇ ਹਾਂ ਅਤੇ ਪੈਟਰਨ ਬਣਾਉਂਦੇ ਹਾਂ। ਇਸਦਾ ਅਰਥ ਹੈ ਕਿ ਸਾਡੇ ਲਈ ਆਪਣੇ ਦਿਮਾਗ ਨੂੰ ਬਦਲਣ ਵਿੱਚ ਕਦੇ ਵੀ ਦੇਰ ਨਹੀਂ ਹੁੰਦੀ ਹੈ।

ਇੱਥੇ ਇਸ ਬਾਰੇ ਹੋਰ ਜਾਣੋ।

ਮੈਂ ਆਪਣੇ ਦਿਮਾਗ ਨੂੰ ਕਿਵੇਂ ਬਦਲ ਸਕਦਾ ਹਾਂ?

ਕੀ ਇਸਨੂੰ ਬਦਲਣ ਵਿੱਚ ਬਹੁਤ ਦੇਰ ਹੋ ਗਈ ਹੈ?

ਅਸੀਂ ਸਮਝਦੇ ਹਾਂ ਕਿ ਜੂਆ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਉਤਸ਼ਾਹਤ ਕਰਦੇ ਹਾਂ ਜਿਸਨੂੰ ਸਹਾਇਤਾ ਦੀ ਜ਼ਰੂਰਤ ਹੈ। ਅਸੀਂ ਤੁਹਾਡੀ ਭਾਸ਼ਾ ਵਿੱਚ ਮੁਫ਼ਤ, ਗੁਪਤ ਜਾਣਕਾਰੀ, ਸਲਾਹ ਅਤੇ ਸਲਾਹ-ਮਸ਼ਵਰਾ ਪੇਸ਼ ਕਰਦੇ ਹਾਂ।

ਤੁਰੰਤ ਸਹਾਇਤਾ ਲਈ ਜਾਂ ਮੁਫ਼ਤ ਅਤੇ ਗੁਪਤ ਸੇਵਾ ਸੈਸ਼ਨ ਬੁੱਕ ਕਰਨ ਲਈ 1800 858 858 - 24/7 'ਤੇ ਫ਼ੋਨ ਕਰੋ।

iStock-516179922.jpg

ਸਹਾਇਤਾ ਲੱਭੋ

ਸਾਰੇ ਪਿਛੋਕੜਾਂ ਅਤੇ ਸਭਿਆਚਾਰਾਂ ਦੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਸਾਡੇ ਲਈ ਮਹੱਤਵਪੂਰਣ ਹੈ।

ਕਿਸੇ ਅਜਿਹੇ ਨਾਲ ਗੱਲ ਕਰੋ ਜੋ ਤੁਹਾਡੀ ਭਾਸ਼ਾ ਬੋਲਦਾ ਹੈ
families-and-friends.jpg

ਪਰਿਵਾਰ ਅਤੇ ਦੋਸਤ

ਜੇ ਤੁਹਾਡੇ ਕਿਸੇ ਨਜ਼ਦੀਕੀ ਨੂੰ ਜੂਏ ਤੋਂ ਨੁਕਸਾਨ ਹੋ ਰਿਹਾ ਹੈ, ਤਾਂ ਅਸੀਂ ਤੁਹਾਡੀ ਮੱਦਦ ਕਰ ਸਕਦੇ ਹਾਂ।

ਹੋਰ ਪਤਾ ਕਰੋ